Categories
News

ਕੋਲੰਬੀਆ ਏਸ਼ੀਆ ਹਸਪਤਾਲ ਪਟਿਆਲਾ ਨੇ ਜ਼ਰੂਰਤ ਮੰਦ ਬੱਚਿਆਂ ਨਾਲ ਮਨਾਇਆ ਬਾਲ ਦਿਵਸ

ਪਟਿਆਲਾ 11  ਨਵੰਬਰ, ਕੋਲੰਬੀਆ ਏਸ਼ੀਆ ਹਸਪਤਾਲ ਨੇ ਬਾਲ ਦਿਵਸ ਦੇ ਸ਼ੁਭ ਅਵਸਰ ਤੇ ਜ਼ਰੂਰਤ ਮੰਦ ਬੱਚਿਆਂ ਨੂੰ ਸਟੇਸ਼ਨਰੀ, ਖਾਣ ਪੀਣ ਦਾ ਸਮਾਣ ਦੇਕੇ ਬਾਲ ਦਿਵਸ ਨੂੰ ਮਨਾਇਆ I

ਕੋਲੰਬੀਆ ਏਸ਼ੀਆ ਹਸਪਤਾਲ ਦੇ ਜਨਰਲ ਮੈਨੇਜਰ ਗੁਰਕੀਰਤ ਸਿੰਘ ਨੇ ਦੱਸਿਆ ਕਿ ਮਹਾਮਾਰੀ ਦੇ ਫੈਲਣ ਕਰਕੇ ਇਸ ਸਾਲ ਬਹੁਤ ਸਾਰੇ ਲੋਕਾਂ ਨੂੰ ਕਈ ਸੱਮਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਅਵਸਰ ਦਾ ਪ੍ਰਯੋਗ ਕਰਕੇ ਹਸਪਤਾਲ ਨੇ ਜ਼ਰੂਰਤ ਮੰਦ ਬੱਚਿਆਂ ਨੂੰ ਖਾਨ ਪੀਣ ਦਾ ਸਮਾਨ, ਕਾਪੀਆਂ ਅਤੇ ਕੁਛ ਹੋਰ ਚੀਜ਼ਾਂ ਦੇਕੇ ਉਹਨਾਂ ਦੇ ਚਿਹਰੇ ਉੱਤੇ ਮੁਸਕਾਨ ਲੈਕੇ ਆਏ ਅਤੇ ਹਸਪਤਾਲ ਦੇ ਸਟਾਫ ਨੇ ਬੱਚਿਆਂ ਨਾਲ ਬਹੁਤ ਵਧੀਆ ਸਮਾਂ ਬਿਤਾਇਆ I