Categories
News

ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ – ਡਾਕਟਰ ਚਰਨਦੀਪ ਸਿੰਘ ਨੇ ਸੰਭਾਲਿਆ ਸ਼ੁਗਰ ਅਤੇ ਥਾਈਰਾਇਡ ਵਿਭਾਗ

ਪਟਿਆਲਾ 4 ਨਵੰਬਰ, ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ ਵਿੱਚ ਡਾਕਟਰ ਚਰਨਦੀਪ ਸਿੰਘ ਨੇ ਬਤੌਰ ਸ਼ੁਗਰ ਅਤੇ ਥਾਈਰਾਇਡ ਦੇ ਰੋਗਾ ਦੇ ਵਿਭਾਗ ਦਾ ਕੰਮ ਕਾਰ ਸੰਭਾਲ ਲਿਆ ਹੈ I ਕੋਲੰਬੀਆ ਏਸ਼ੀਆ ਅਸਪਤਾਲ ਦੇ ਜਨਰਲ ਮੈਨੇਜਰ ਸ਼੍ਰੀ ਗੁਰਕੀਰਤ ਸਿੰਘ ਜੀ ਨੇ ਦਸਿਆ ਕਿ ਡਾਕਟਰ ਚਰਨਦੀਪ ਸਿੰਘ ਨੇ ਆਪਣੀ ਐਮ. ਬੀ. ਬੀ. ਐਸ. ਅਤੇ ਐਮ. ਐਡ. ਮੈਡੀਸਿਨ ਦੀ ਪੜ੍ਹਾਈ ਗੋਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਪੂਰੀ ਕੀਤੀ ਹੈ I ਡਾਕਟਰ ਚਰਨਦੀਪ ਸਿੰਘ ਨੇ ਆਪਣੀ ਡੀ. ਐਮ. ਐਂਡੋਕ੍ਰਾਈਨੋਲੋਜੀ, ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਤੋਂ ਕੀਤੀ ਹੈ I ਡਾਕਟਰ ਚਰਨਦੀਪ ਇਸ ਤੋਂ ਪਹਿਲਾਂ 3 ਸਾਲ ਤਕ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਵਿਚ ਸ਼ੁਗਰ ਅਤੇ ਥਾਈਰਾਇਡ ਵਿਭਾਗ ਵਿਚ ਕੰਮ ਕਰ ਚੁਕੇ ਹਨ I  ਡਾਕਟਰ ਚਰਨਦੀਪ ਸਿੰਘ ਸ਼ੁਗਰ, ਮੋਟਾਪਾ, ਭਾਰ ਘਟਨਾ ਅਤੇ ਵਧਣਾ, ਬਾਂਝਪਨ ਅਤੇ ਪੀ. ਸੀ. ਓ. ਡੀ. ਦੇ ਰੋਗਾਂ ਦੇ ਮਾਹਿਰ ਹਨ ਅਤੇ ਹਰ ਰੋਜ਼ ਕੋਲੰਬੀਆ ਏਸ਼ੀਆ ਅਸਪਤਾਲ ਵਿਖੇ ਸਵੇਰੇ 9 ਬਜੇ ਤੋਂ ਸ਼ਾਮ 6 ਬਜੇ ਤਕ ਉਪਲਬਧ ਹੁੰਦੇ ਹਨ I