Awareness rally from Patran to Ghagga to promote ‘Mission Fateh’.

Awareness rally from Patran to Ghagga to promote ‘Mission Fateh’ – In collaboration with the police, the villagers were made aware of the need to avoid the corona virus.

Awareness rally from Patran to Ghagga to promote ‘Mission Fateh’ -Police raise awareness in villages to prevent corona virus
Patran / Ghagga, July 4:
The Guardians of GeoG Prosperity has launched a village-to-village campaign against the success of Mission Fateh launched by Chief Minister Capt. Amarinder Singh against Covid-19. Under this a huge rally was taken out from Patran to Ghagga today. This second rally of Tehsil Patran was organized with the help of police and general public.
The rally started from Patran Tehsil Complex, passed through villages Burr, Daftari Wala, Dhuhar, Baras, Brahman Majra, Ghagga, Atalan, Droli, Tambuwala, Banwala and ended at Patran Tehsil Complex. The response from the village panch-sarpanch and the general public was overwhelming.
On this occasion, SHO Ghagga S. Ankurdeep Singh, Vigilance ASI Samsher Singh Giving special support, to make the success mission Fateh launched by the Chief Minister Capt. Amarinder Singh against Covid-19.
Meanwhile, in a rally organized by Geogees to spread the message of precaution against Covid-19, washed your hands every hour with soap, distanced themselves, wore masks, avoided unnecessary traffic, downloaded the Cova app and joined Mission Fateh. Also told. If anyone has a cough, cold, fever, shortness of breath, they can call 104.

Read in Punjabi

ਮਿਸ਼ਨ ਫ਼ਤਿਹ’ ਦੇ ਪ੍ਰਚਾਰ ਲਈ ਜੀਓਜੀਜ ਨੇ ਪਾਤੜਾਂ ਤੋਂ ਘੱਗਾ ਤੱਕ ਕੱਢੀ ਜਾਗਰੂਕਤਾ ਰੈਲੀ
-ਪੁਲਿਸ ਦੇ ਸਹਿਯੋਗ ਨਾਲ ਪਿੰਡਾਂ ‘ਚ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਬਾਰੇ ਕੀਤਾ ਜਾਗਰੂਕ
ਪਾਤੜਾਂ/ਘੱਗਾ, 4 ਜੁਲਾਈ:
ਜੀਓਜੀ ਖੁਸ਼ਹਾਲੀ ਦੇ ਰਾਖਿਆਂ ਨੇ ਕੋਵਿਡ-19 ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਪਿੰਡ-ਪਿੰਡ ਪ੍ਰਚਾਰ ਅਰੰਭਿਆ ਹੋਇਆ ਹੈ। ਇਸ ਤਹਿਤ ਅੱਜ ਪਾਤੜਾਂ ਤੋਂ ਘੱਗਾ ਤੱਕ ਵਿਸ਼ਾਲ ਰੈਲੀ ਕੱਢੀ ਗਈ। ਤਹਿਸੀਲ ਪਾਤੜਾਂ ਦੀ ਇਹ ਦੂਜੀ ਰੈਲੀ ਪੁਲਿਸ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕੱਢੀ ਗਈ।
ਪਾਤੜਾਂ ਤਹਿਸੀਲ ਕੰਪਲੈਕਸ ਤੋਂ ਸ਼ੁਰੂ ਹੋਈ ਇਹ ਰੈਲੀ ਪਿੰਡ ਬੁਰੜ, ਦਫ਼ਤਰੀ ਵਾਲਾ, ਧੂਹੜ, ਬਰਾਸ, ਬ੍ਰਹਾਮਣ ਮਾਜਰਾ ਤੋਂ ਹੁੰਦੇ ਹੋਏ ਘੱਗਾ, ਅਤਾਲਾਂ, ਡਰੌਲੀ, ਤੰਬੂਵਾਲਾ, ਬਣਵਾਲਾ ਤੋਂ ਵਾਪਸ ਪਾਤੜਾਂ ਤਹਿਸੀਲ ਕੰਪਲੈਕਸ ਵਿਖੇ ਸਮਾਪਤ ਹੋਈ। ਇਸ ਦੌਰਾਨ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਇਸ ਮੌਕੇ ਐਸ.ਐਚ.ਓ. ਘੱਗਾ ਸ. ਅੰਕੁਰਦੀਪ ਸਿੰਘ, ਵਿਜੀਲੈਂਸ ਏ.ਐਸ.ਆਹੀ. ਸਮਸ਼ੇਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੰਦਿਆਂ ਲੋਕਾਂ ਨੂੰ ਕੋਵਿਡ-19 ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।
ਇਸ ਦੌਰਾਨ ਜੀਓਜੀਜ ਨੇ ਕੋਵਿਡ-19 ਖ਼ਿਲਾਫ਼ ਸਾਵਧਾਨੀਆਂ ਵਰਤਣ ਦਾ ਸੁਨੇਹਾ ਦੇਣ ਲਈ ਆਯੋਜਿਤ ਇਸ ਰੈਲੀ ‘ਚ ਪੁ ਆਪਣੇ ਹੱਥ ਹਰ ਘੰਟੇ ਬਾਅਦ ਸਾਬਣ ਨਾਲ ਧੋਣ, ਆਪਸੀ ਦੂਰੀ, ਮਾਸਕ ਪਾਉਣ, ਬੇਲੋੜੀ ਆਵਾਜਾਈ ਤੋਂ ਗੁਰੇਜ਼, ਕੋਵਾ ਐਪ ਡਾਊਨ ਲੋਡ ਕਰਕੇ ਮਿਸ਼ਨ ਫ਼ਤਿਹ ਨਾਲ ਜੁੜਨ ਬਾਰੇ ਵੀ ਦੱਸਿਆ ਗਿਆ। ਜੇਕਰ ਕਿਸੇ ਨੂੰ ਖਾਂਸੀ, ਜੁਕਾਮ, ਬੁਖਾਰ, ਸਾਂਹ ਰੁਕਣ ਦੀ ਸਮੱਸਿਆ ਹੋਵੇ ਤਾਂ ਉਹ 104 ਨੰਬਰ ‘ਤੇ ਕਾਲ ਕਰ ਸਕਦਾ ਹੈ।

Leading the Guardians of Prosperity for the Success of ‘Mission Fateh’ Against Covid-Tehsil Patiala Chief Awareness Meeting To Avoid Covid-19

Baldev Singh, Tehsil Chief, GEO, Patiala Tehsil held a meeting with the GEO at District Military Board, Patiala. Meanwhile, the GOG paid a heartfelt tribute to the recently martyred Indian Army personnel on the India-China border. Colonel Baldev Singh said that the GOGs have come forward to make the mission Fateh launched by the Chief Minister Capt. Amarinder Singh against Covid-19 a success and they have gone to the villages to create awareness among the people about the Corona epidemic. Explaining the importance of hand washing.

Colonel Baldev Singh said that the GOG was told that “we have to support the government to control the corona and take the schemes of the government to the needy”. A team of Water Supply and Sanitation Department of Patiala Block also reached the spot in large numbers including SDO Madam Yashika, Assistant Engineer Jagjit Singh and Water Supply Coordinator Madam Sapna.

The Water Supply Team informed about the Volunteer Disclosure Scheme of Water Supply in which water connections which are not regular can be regularized from 15th June to 15th July. There will be no penalty on them, whoever wants to get a new connection can get a new connection, he sought the help of GOG in this work.

In this meeting Supervisor Hakim Singh, Supervisor Bhajan Parkash, Capt. Harbhajan Singh, Capt. Inderjit Singh, Capt. Malkit Singh, Capt. Gurcharan Singh, Capt. Ratti Ram, Subedar Banarsi Das, Subedar Puran Singh, Subedar Taj Mohammad, Subedar Bhupinder Singh, Havildar Baldev Singh , JW Sarwan Singh, Subedar (all retired) Gurtej Singh and other NGOs were present.

Read in Punjabi

ਕੋਵਿਡ ਖ਼ਿਲਾਫ਼ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ ਖੁਸ਼ਹਾਲੀ ਦੇ ਰਾਖੇ ਮੋਹਰੀ
-ਤਹਿਸੀਲ ਪਟਿਆਲਾ ਦੇ ਮੁਖੀ ਵੱਲੋਂ ਕੋਵਿਡ-19 ਤੋਂ ਬਚਣ ਲਈ ਇਹਤਿਆਤ ਵਰਤਣ ਦੀ ਜਾਗਰੂਕਤਾ ਲਈ ਮੀਟਿੰਗ
ਪਟਿਆਲਾ, 2 ਜੁਲਾਈ:
ਪਟਿਆਲਾ ਤਹਿਸੀਲ ਦੇ ਜੀ ਓ ਜੀ ਤਹਿਸੀਲ ਮੁਖੀ ਕਰਨਲ (ਰਿਟਾ.) ਬਲਦੇਵ ਸਿੰਘ ਨੇ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਵਿਖੇ ਜੀ ਓ ਜੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜੀ ਓ ਜੀ ਨੇ ਭਾਰਤ ਅਤੇ ਚੀਨ ਸਰਹੱਦ ‘ਤੇ ਹਾਲ ਵਿਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਮੋਨ ਧਾਰਨ ਕਰਕੇ ਭਾਵਪੂਰਨ ਸ਼ਰਧਾਂਜਲੀ ਦਿੱਤੀ। ਕਰਨਲ ਬਲਦੇਵ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਜੀ ਓ ਜੀ ਅੱਗੇ ਆਏ ਹਨ ਅਤੇ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਦੇ ਹੋਏ ਆਪਸੀ ਦੂਰੀ, ਮਾਸਕ ਪਾਉਣ, ਹੱਥ ਧੋਣ ਦਾ ਮਹੱਤਵ ਦੱਸ ਰਹੇ ਹਨ।
ਕਰਨਲ ਬਲਦੇਵ ਸਿੰਘ ਨੇ ਕਿਹਾ ਕਿ ਜੀ ਓ ਜੀ ਨੂੰ ਕਿਹਾ ਗਿਆ ਕਿ ‘ਅਸੀਂ ਕਰੋਨਾ ‘ਤੇ ਕਾਬੂ ਪਾਉਣ ਲਈ ਸਰਕਾਰ ਦਾ ਸਾਥ ਦੇਣਾ ਹੈ ਅਤੇ ਸਰਕਾਰ ਦੀਆਂ ਸਕੀਮਾਂ ਨੂੰ ਲੋੜਵੰਦਾਂ ਤੱਕ ਲੈਕੇ ਜਾਣਾ ਹੈ’। ਇਸ ਮੌਕੇ ਪਟਿਆਲਾ ਬਲਾਕ ਦੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੀ ਉਚੇਚੇ ਤੌਰ ‘ਤੇ ਪਹੁੰਚੀ ਜਿਸ ਵਿਚ ਐਸ ਡੀ ਓ ਮੈਡਮ ਯਸ਼ਿਕਾ, ਐਸੀਸਟੈਂਟ ਇੰਜੀਨੀਅਰ ਜਗਜੀਤ ਸਿੰਘ ਅਤੇ ਵਾਟਰ ਸਪਲਾਈ ਕੋਰਡੀਨੇਟਰ ਮੈਡਮ ਸਪਨਾ ਵੀ ਪਹੁੰਚੇ।
ਵਾਟਰ ਸਪਲਾਈ ਟੀਮ ਨੇ ਵਾਟਰ ਸਪਲਾਈ ਦੀ ਵਾਲੰਟੀਅਰ ਡਿਸਕਲੋਜਰ ਸਕੀਮ ਬਾਰੇ ਜਾਣਕਾਰੀ ਦਿੱਤੀ ਜਿਸ ਵਿਚ ਜੋ ਪਾਣੀ ਦੇ ਕੁਨੈਕਸ਼ਨ ਰੈਗੂਲਰ ਨਹੀਂ ਹਨ ਉਹਨਾਂ ਨੂੰ 15 ਜੂਨ ਤੋਂ 15 ਜੁਲਾਈ ਤੱਕ ਰੈਗੂਲਰ ਕਰਵਾ ਸਕਦੇ ਹਨ। ਉਨ੍ਹਾਂ ਤੇ ਕੋਈ ਜੁਰਮਾਨਾ ਨਹੀਂ ਪਵੇਗਾ, ਜਿਸਨੇ ਨਵਾਂ ਕੂਨੇਕਸਨ ਲੈਣਾ ਹੈ ਉਹ ਨਵਾਂ ਕੁਨੈਕਸਨ ਲੈ ਸਕਦਾ ਹੈ, ਉਨ੍ਹਾਂ ਇਸ ਕੰਮ ਵਿੱਚ ਜੀ ਓ ਜੀ ਦੀ ਮਦਦ ਮੰਗੀ।
ਇਸ ਮੀਟਿੰਗ ਵਿੱਚ ਸੁਪਰਵਾਈਜਰ ਹਾਕਮ ਸਿੰਘ, ਸੁਪਰਵਾਈਜਰ ਭਜਨ ਪਰਕਾਸ਼, ਕੈਪਟਨ ਹਰਭਜਨ ਸਿੰਘ, ਕੈਪਟਨ ਇੰਦਰਜੀਤ ਸਿੰਘ, ਕੈਪਟਨ ਮਲਕੀਤ ਸਿੰਘ, ਕੈਪਟਨ ਗੁਰਚਰਨ ਸਿੰਘ, ਕੈਪਟਨ ਰੱਤੀ ਰਾਮ, ਸੂਬੇਦਾਰ ਬਨਾਰਸੀ ਦਾਸ, ਸੂਬੇਦਾਰ ਪੂਰਨ ਸਿੰਘ, ਸੁਬੇਦਾਰ ਤਾਜ ਮੁਹੰਮਦ, ਸੂਬੇਦਾਰ ਭੂਪਿੰਦਰ ਸਿੰਘ, ਹਵਲਦਾਰ ਬਲਦੇਵ ਸਿੰਘ, ਜੇ ਡਬਲਿਊ ਸਰਵਣ ਸਿੰਘ, ਸੂਬੇਦਾਰ (ਸਾਰੇ ਸੇਵਾ ਮੁਕਤ) ਗੁਰਤੇਜ ਸਿੰਘ ਅਤੇ ਹੋਰ ਜੀ ਓ ਜੀ ਹਾਜਰ ਸਨ।

Awareness Campaign Against Corona Virus – 9 CDPOs, 70 Supervisors And 3400 Anganwadi Workers

Awareness Campaign Against Corona Virus – 9 CDPOs, 70 Supervisors And 3400 Anganwadi Workers-Helpers Awareness on Mission Fateh by downloading Cova app

Awareness campaign against corona virus in the district by the Department of Social Security and Women and Children -9 CDPOs, 70 Supervisors and 3400 Anganwadi Workers-Helpers play a vital role in the success of Mission Fateh-Kumar Amit -Doing door-to-door download of Kova app and making people aware of Mission Fateh Patiala

July 2:

The Department of Social Security and Women and Children is conducting an awareness campaign against corona virus in the district. Disclosing this here today Deputy Commissioner Mr. Kumar Amit said that the Punjab Government under the leadership of Chief Minister Capt. Amarinder Singh has also launched a mission to eradicate the epidemic Covid-19 Role.

Mr. Kumar Amit said that there are 9 block level offices and 1829 Aanganwari Centers functioning in the district, out of which 9 CDPOs, 70 supervisors including about 3400 Aanganwari Workers and Helper Mission Fateh went door to door successfully. He said that District Program Officer S. Led by Gulbahar Singh Toor, the Anganwadi workers of the district conducted a door to door survey today and apprised the general public about the measures to be taken against the epidemic of Covid-19.

District Program Officer Patiala. Mr. Gulbahar Singh Toor said that under this all the Anganwadi workers playing the role of front line workers were made aware of the precautions to be taken at the village and ward level to prevent the spread of the disease by wearing the badges of Mission Fateh.

He said that the activity would be repeated every 15 days. Mr. Toor appealed that Mission Fateh is a common mission for all so the precautionary measures taken as per the instructions issued by the government can be used to avoid this epidemic Kovid-19 and make the mission Fateh Mission a success.

Read in Punjabi

ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਭਾਗ ਵੱਲੋਂ ਜ਼ਿਲ੍ਹੇ ਭਰ ‘ਚ ਕੋਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਮੁਹਿੰਮ
-9 ਸੀ.ਡੀ.ਪੀ.ਓਜ਼, 70 ਸੁਪਰਵਾਈਜ਼ਰਾਂ ਤੇ 3400 ਆਂਗਨਵਾੜੀ ਵਰਕਰਾਂ-ਹੈਲਪਰਾਂ ਦੀ ਮਿਸ਼ਨ ਫ਼ਤਿਹ ਦੀ ਕਾਮਯਾਬੀ ‘ਚ ਅਹਿਮ ਭੂਮਿਕਾ-ਕੁਮਾਰ ਅਮਿਤ
-ਘਰ-ਘਰ ਜਾ ਕੇ ਕੋਵਾ ਐਪ ਡਾਊਨਲੋਡ ਕਰਨ ਤੇ ਮਿਸ਼ਨ ਫ਼ਤਿਹ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
ਪਟਿਆਲਾ, 2 ਜੁਲਾਈ:
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵਲੋਂ ਜ਼ਿਲ੍ਹੇ ਭਰ ‘ਚ ਕੋਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਾਂਮਾਰੀ ਕੋਵਿਡ-19 ਦੇ ਖ਼ਾਤਮੇ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵੀ ਦੀ ਅਹਿਮ ਭੂਮਿਕਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 9 ਬਲਾਕ ਪੱਧਰੀ ਦਫ਼ਤਰ ਤੇ 1829 ਆਂਗਨਵਾੜੀ ਸੈਂਟਰ ਚਲ ਰਹੇ ਹਨ, ਇਨਾਂ ‘ਚ 9 ਸੀ.ਡੀ.ਪੀ.ਓਜ਼, 70 ਸੁਪਰਵਾਈਜ਼ਰਾਂ ਸਮੇਤ 3400 ਦੇ ਕਰੀਬ ਆਂਗਨਵਾੜੀ ਵਰਕਰਜ ਅਤੇ ਹੈਲਪਰ ਮਿਸ਼ਨ ਫ਼ਤਿਹ ਦੀ ਕਾਮਯਾਬੀ ਘਰ-ਘਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗੁਲਬਹਾਰ ਸਿੰਘ ਤੂਰ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਆਂਗਨਵਾੜੀ ਵਰਕਰਾਂ ਨੇ ਅੱਜ ਡੋਰ ਟੂ ਡੋਰ ਸਰਵੇ ਕੀਤਾ ਅਤੇ ਆਮ ਜਨਤਾ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਬੱਚਣ ਦੇ ਉਪਾਵਾਂ ਸਬੰਧੀ ਜਾਣਕਾਰੀ ਦਿੱਤੀ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਟਿਆਲਾਸ. ਗੁਲਬਹਾਰ ਸਿੰਘ ਤੂਰ ਨੇ ਦੱਸਿਆ ਕਿ ਇਸ ਤਹਿਤ ਸਮੂਹ ਆਂਗਣਵਾੜੀ ਵਰਕਰਾਂ ਵਲੋਂ ਫਰੰਟ ਲਾਈਨ ਵਰਕਰਾਂ ਦੀ ਭੂਮਿਕਾ ਨਿਭਾਉਂਦੇ ਹੋਏ ਮਿਸ਼ਨ ਫਤਿਹ ਦੇ ਬੈਜਸ ਲਗਾ ਕੇ ਪਿੰਡ ਤੇ ਵਾਰਡ ਪੱਧਰ ‘ਤੇ ਮਹਾਂਮਾਰੀ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਤੀਵਿਧੀ ਹਰ 15 ਦਿਨਾਂ ਬਾਅਦ ਦੁਹਰਾਈ ਜਾਵੇਗੀ। ਸ. ਤੂਰ ਨੇ ਅਪੀਲ ਕੀਤੀ ਕਿ ਮਿਸ਼ਨ ਫਤਿਹ ਸਾਰਿਆਂ ਦਾ ਸਾਝਾਂ ਮਿਸ਼ਨ ਹੈ ਇਸ ਲਈ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਾਵਧਾਨੀਆਂ ਵਰਤ ਕੇ ਇਸ ਮਹਾਂਮਾਰੀ ਕੋਵਿਡ-19 ਤੋ ਬੱਚਿਆ ਜਾ ਸਕਦਾ ਹੈ ਅਤੇ ਮਿਸ਼ਨ ਫਤਿਹ ਦੀ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ।

Deputy Commissioner released poster of Punjab Youth Development Board regarding ‘Mission Fateh’

Deputy Commissioner Mr. Kumar Amit today released the posters made by the Punjab Youth Development Board for the success of ‘Mission Fateh’ launched in Punjab under the leadership of Punjab Chief Minister Capt. Amarinder Singh. Disclosing this here today Board officer and youth leader Jimmy Garg Samana, said that under the guidance of Chairman Youth Development Board of Sukhwinder Singh Bindra. The Board has been launching a door-to-door contact campaign across Punjab from July 4 under Mission Fateh.

Jimmy Garg Samana, Director Punjab Small Industry and Export Corporation Himanshu Jha and Youth Leader Shubhneet Mandora were present on the occasion. On the occasion Deputy Commissioner lauded the work of the Youth Development Board and said that the district administration would extend full support to this program of the Youth Development Board.

Mr. Jimmy Samana said that under the leadership of Chief Minister Capt. Amarinder Singh, M.P Mrs. Preneet Kaur and Board Chairman Sukhwinder Singh Bindra, Youth affiliated to the Youth Development Board will reach out to the homes of the people on July 4 to raise awareness on how to avoid corona. In this regard, special posters have been prepared in which information is given on how to avoid corona.

The Youth Leader said that in District Patiala under the direction of Lok Sabha Member Mrs. Preneet Kaur, leaders and workers including all government departments were working under Mission Fateh. Under this the people of Punjab will soon defeat Corana, the spirits of Punjabis are high. Under the leadership of Chief Minister Capt. Amarinder Singh, Punjab would win the Corona at all costs and the Chief Minister’s ‘Mission Fateh’ would succeed and Punjab would be alive again.

Read in Punjabi

ਡਿਪਟੀ ਕਮਿਸ਼ਨਰ ਨੇ ਪੰਜਾਬ ਯੂਥ ਵਿਕਾਸ ਬੋਰਡ ਦਾ ‘ਮਿਸ਼ਨ ਫਤਿਹ’ ਸਬੰਧੀਂ ਪੋਸਟਰ ਕੀਤਾ ਜਾਰੀ
ਪਟਿਆਲਾ, 1 ਜੁਲਾਈ:
ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਅਰੰਭ ਕੀਤੇ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਲੋਕਾਂ ਦੀ ਜਾਗਰੂਕਤਾ ਲਈ ਬਣਵਾਏ ਗਏ ਪੋਸਟਰ ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਰੀ ਕੀਤੇ। ਇਹ ਜਾਣਕਾਰੀ ਦਿੰਦਿਆਂ ਬੋਰਡ ਦੇ ਅਹੁਦੇਦਾਰ ਅਤੇ ਨੌਜਵਾਨ ਆਗੂ ਜਿੰਮੀ ਗਰਗ ਸਮਾਣਾ ਨੇ ਦੱਸਿਆ ਕਿ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਦੀ ਰਹਿਨੁਮਾਈ ਹੇਠ ਬੋਰਡ ਵੱਲੋਂ 4 ਜੁਲਾਈ ਤੋਂ ਮਿਸ਼ਨ ਫ਼ਤਿਹ ਤਹਿਤ ਪੰਜਾਬ ਭਰ ਵਿੱਚ ਘਰ-ਘਰ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਯੂਥ ਵਿਕਾਸ ਬੋਰਡ ਦੇ ਮਿਸ਼ਨ ਫ਼ਤਿਹ ਸਬੰਧੀਂ ਪੋਸਟਰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਕਰਨ ਸਮੇਂ ਜਿੰਮੀ ਗਰਗ ਸਮਾਣਾ, ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਹਿਮਾਂਸ਼ੂ ਝਾਅ ਅਤੇ ਯੂਥ ਆਗੂ ਸ਼ੁਭਨੀਤ ਮੰਡੋਰਾ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਯੂਥ ਡਿਵੈਲਪਮੈਂਟ ਬੋਰਡ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਯੂਥ ਡਿਵੈਲਪਮੈਂਟ ਬੋਰਡ ਦੇ ਇਸ ਪ੍ਰੋਗਰਾਮ ਨੂੰ ਪੂਰਾ ਸਹਿਯੋਗ ਦੇਵੇਗਾ।
ਸ੍ਰੀ ਜਿੰਮੀ ਸਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਮ. ਪੀ. ਸ੍ਰੀਮਤੀ ਪਰਨੀਤ ਕੌਰ ਅਤੇ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਅਗਵਾਈ ਹੇਠ ਯੂਥ ਡਿਵੈਲਪਮੈਂਟ ਬੋਰਡ ਨਾਲ ਜੁੜੇ ਨੌਜਵਾਨ 4 ਜੁਲਾਈ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਕਰੋਨਾ ਤੋਂ ਬਚਣ ਲਈ ਜਾਗਰੁਕ ਕਰਨਗੇ। ਇਸ ਸੰਬੰਧੀ ਉਨ੍ਹਾਂ ਵਿਸ਼ੇਸ਼ ਪੋਸਟਰ ਤਿਆਰ ਕੀਤੇ ਹਨ, ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਰੋਨਾ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ।
ਯੂਥ ਆਗੂ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਵਿਚ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੇ ਨਿਰਦੇਸ਼ਾਂ ਤਹਿਤ ਹਰ ਸਰਕਾਰੀ ਵਿਭਾਗਾਂ ਸਮੇਤ ਆਗੂ ਤੇ ਵਰਕਰ ਮਿਸ਼ਨ ਫ਼ਤਿਹ ਤਹਿਤ ਕੰਮ ਕਰ ਰਹੇ ਹਨ। ਇਸ ਤਹਿਤ ਪੰਜਾਬ ਦੇ ਲੋਕ ਜਲਦੀ ਹੀ ਕਰੋਨਾ ਨੂੰ ਮਾਤ ਦੇ ਦੇਣਗੇ, ਪੰਜਾਬੀਆਂ ਦੇ ਹੌਂਸਲੇ ਬੁਲੰਦ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਹਰ ਹਾਲਤ ‘ਚ ਕਰੋਨਾ ‘ਤੇ ਫ਼ਤਿਹ ਹਾਸਲ ਕਰੇਗਾ ਅਤੇ ਮੁੱਖ ਮੰਤਰੀ ਦਾ ‘ਮਿਸ਼ਨ ਫ਼ਤਿਹ’ ਸਫ਼ਲ ਹੋਵੇਗਾ ਤੇ ਪੰਜਾਬ ਵਿਚ ਫਿਰ ਤੋਂ ਰੌਣਕਾਂ ਲੱਗਣਗੀਆਂ।

College students launch ‘Mission Fateh’ awareness campaign against Covid.

College students launch ‘Mission Fateh’ awareness campaign against Covid: Students of Mahindra College, Government College for Girls, Bikram College and State College of Education have come forward to raise awareness against Covid-19. App Downloaded – Mahindra College’s NSS Volunteers hold bicycle rally.

Students of Patiala colleges have also come forward to create awareness against coronavirus under the ‘Mission Fateh’ launched by Punjab Chief Minister Capt Amarinder Singh to take the war against Covid to the masses. Teachers and students of Government Mahindra College, Government Bikram College of Commerce, Government College for Girls and State College of Education took part in the campaign.

Government Mahindra College Principal Under the leadership of Simrat Kaur, who was appointed as the Nodal Officer for today’s awareness campaign by Deputy Commissioner Patiala Mr. Kumar Amit, students of various colleges raised awareness about Corona virus in different ways.

Meanwhile, the college’s N.S.S. And the NCC. The cadets visited the homes of people in the vicinity of their homes and asked the citizens to take special precautions to avoid Covid-19 and download the Covid app. While using social media also shared messages with different groups.

NSS of Mahindra College Volunteers held a bicycle rally and put up posters to avoid Covid-19. Volunteers also distributed masks and explained how to make masks in their homes in a simple way. Students of the Commerce Department of the College held an online meeting on Covid-19.

Bikram College students, along with their teachers, in collaboration with the traffic police at the lights of Mission Fateh, Sheranwala Gate, spread awareness to avoid the Corona epidemic and encouraged people to download the Cova app. Meanwhile, the NCC Incharge Dr. Jarnail Singh, Prof. Usha and NSS Program Officer Dr. S.S Rekhi and teachers from other colleges were present.

Read in Punjabi

ਕਾਲਜਾਂ ਦੇ ਵਿਦਿਆਰਥੀਆਂ ਨੇ ਕੋਵਿਡ ਖ਼ਿਲਾਫ਼ ‘ਮਿਸ਼ਨ ਫ਼ਤਿਹ’ ਬਾਰੇ ਜਾਗਰੂਕਤਾ ਮੁਹਿੰਮ ਚਲਾਈ
-ਮਹਿੰਦਰਾ ਕਾਲਜ, ਸਰਕਾਰੀ ਕਾਲਜ ਲੜਕੀਆਂ, ਬਿਕਰਮ ਕਾਲਜ ਤੇ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ ਕੋਵਿਡ-19 ਵਿਰੁੱਧ ਜਾਗਰੂਕਤਾ ਲਈ ਅੱਗੇ ਆਏ
-ਵਿਦਿਆਰਥੀਆਂ ਨੇ ਮਾਸਕ ਵੰਡੇ ਤੇ ਬਣਾਉਣੇ ਵੀ ਸਿਖਾਏ, ਕੋਵਾ ਐਪ ਡਾਊਨਲੋਡ ਕਰਵਾਈ
-ਮਹਿੰਦਰਾ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਸਾਇਕਲ ਰੈਲੀ ਕੱਢੀ
ਪਟਿਆਲਾ, 30 ਜੂਨ:
ਕੋਵਿਡ ਖ਼ਿਲਾਫ਼ ਜੰਗ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਅਧੀਨ ਕੋਰੋਨਾਵਾਇਰਸ ਤੋਂ ਬਚਣ ਲਈ ਜਾਗਰੂਕ ਕਰਨ ਲਈ ਪਟਿਆਲਾ ਦੇ ਕਾਲਜਾਂ ਦੇ ਵਿਦਿਆਰਥੀ ਵੀ ਅੱਗੇ ਆਏ ਹਨ। ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਸਰਕਾਰੀ ਕਾਲਜ ਲੜਕੀਆਂ ਅਤੇ ਸਟੇਟ ਕਾਲਜ ਆਫ਼ ਐਜੂਕੇਸ਼ਨ ਆਦਿ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਮੁਹਿੰਮ ‘ਚ ਹਿੱਸਾ ਲਿਆ।
ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਅੱਜ ਦੀ ਜਾਗਰੂਕਤਾ ਮੁਹਿੰਮ ਲਈ ਨੋਡਲ ਅਫ਼ਸਰ ਲਗਾਇਆ ਗਿਆ ਸੀ, ਦੀ ਅਗਵਾਈ ਹੇਠ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕੋਰੋਨਾ ਵਾਇਰਸ ਸਬੰਧੀਂ ਲੋਕਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਜਾਗਰੂਕ ਕੀਤਾ।
ਇਸ ਦੌਰਾਨ ਕਾਲਜ ਦੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਕੈਡਿਟਾਂ ਨੇ ਆਪਣੇ ਘਰਾਂ ਨੇੜਲੇ ਇਲਾਕਿਆਂ ‘ਚ ਲੋਕਾਂ ਦੇ ਘਰਾਂ ਵਿਖੇ ਜਾ ਕੇ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਅਤੇ ਕੋਵਾ ਐਪ ਡਾਊਨਲੋਡ ਕਰਨ ਬਾਰੇ ਕਿਹਾ। ਜਦੋਂਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਵੀ ਸੁਨੇਹੇ ਵੱਖ-ਵੱਖ ਗਰੁੱਪਾਂ ਨਾਲ ਸਾਂਝੇ ਕੀਤੇ।
ਮਹਿੰਦਰਾ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਸਾਈਕਲ ਰੈਲੀ ਕੱਢਕੇ ਕੋਵਿਡ-19 ਤੋਂ ਬਚਣ ਦੇ ਪੋਸਟਰ ਲਾਏ। ਇਸੇ ਤਰ੍ਹਾਂ ਵਲੰਟੀਅਰਾਂ ਨੇ ਮਾਸਕ ਵੰਡਦਿਆਂ ਸਰਲ ਤਰੀਕੇ ਨਾਲ ਮਾਸਕ ਆਪਣੇ ਘਰਾਂ ‘ਚ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ। ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਕੋਵਿਡ-19 ਬਾਰੇ ਆਨਲਾਇਨ ਮੀਟਿੰਗ ਕੀਤੀ।
ਬਿਕਰਮ ਕਾਲਜ ਦੇ ਵਿਦਿਆਰਥੀਆਂ ਨੇ ਮਿਸ਼ਨ ਫ਼ਤਿਹ ਸ਼ੇਰਾਂ ਵਾਲਾ ਗੇਟ ਦੀਆਂ ਲਾਇਟਾਂ ‘ਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਆਪਣੇ ਅਧਿਆਪਕਾਂ ਸਮੇਤ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕਤਾ ਫੈਲਾਈ ਅਤੇ ਲੋਕਾਂ ਨੂੰ ਕੋਵਾ ਐਪ ਡਾਊਨ ਲੋਡ ਕਰਨ ਬਾਰੇ ਪ੍ਰੇਰਤ ਕੀਤਾ। ਇਸ ਦੌਰਾਨ ਐਨ.ਸੀ.ਸੀ. ਇੰਚਾਰਜ ਡਾ. ਜਰਨੈਲ ਸਿੰਘ, ਪ੍ਰੋ. ਊਸ਼ਾ ਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਐਸ.ਐਸ. ਰੇਖੀ ਸਮੇਤ ਹੋਰ ਕਾਲਜਾਂ ਦੇ ਅਧਿਆਪਕ ਮੌਜੂਦ ਸਨ।

War against Covid-19 ‘Mission Fateh’: Patiala Police launches awareness campaign

MISSION FATEH

Patiala Police put masks at every Nakkah, downloaded Cova app in mobiles

-War against Covid-19 ‘Mission Fateh’: Patiala Police launches awareness campaign

-District Police issues 4698 challans for not wearing masks, 74 for spitting at public place- SSP Sidhu

Patiala, June 20:

Patiala Police today launched a special awareness campaign in the district to carry out the Mission Fateh launched by Punjab Chief Minister Capt Amarinder Singh to check the spread of Corona virus. Giving this information, SSP Mr. Mandeep Singh Sidhu appealed to the people to take precaution against Corona virus and support Mission Fateh to prevent the epidemic of Covid-19.

SSP said that during special drive across the district at the level of police stations and police chowkis under the supervision of SP city Varun Sharma, SP HQ Navneet Bains, SP Investigation Harmeet Singh Hundal and SP Traffic Palwinder Singh Cheema, concerned DSPs and all the SHOs of police stations and police chowkis. The people were sensitized to avoid the corona virus. At every nakkah, police distributed masks to the people, who were without masks and also downloaded the Cova app in the mobile phones of the people.

            SSP informed that the District Police issued a total of 4698 challans, till now for not wearing of the proper masks which yielded Rs. 17,74 Lakh in tune of fines while 74 challans worth Rs. 13500 were issued for spitting at public places and 2 for violating home quarantine, fine rs. 4000. He said that wearing mask is compulsory while journey, driving and going to a public place and spitting in open is prohibited according to the guidelines issued by government and health department.

SSP Mr. Mandeep Singh Sidhu said that District Police is rendering valuable service in ensuring the implementation of one of the most important objectives of ‘MISSION FATEH’ i.e. wearing of masks and spitting in accordance with the guidelines of the Government.

SSP Sidhu, while seeking support of public for adherence to all safety protocols, cooperation with the state government through compliance with the lockdown restrictions, stressed to make Mission Fateh successful.

Read in Hindi

पटियाला, 20 जून:

पटियाला पुलिस ने आज कोरोना वायरस के प्रसार की जांच करने के लिए पंजाब के मुख्यमंत्री कैप्टन अमरिंदर सिंह द्वारा शुरू किए गए मिशन फतेह को अंजाम देने के लिए जिले में एक विशेष जागरूकता अभियान चलाया। यह जानकारी देते हुए, एसएसपी श्री मनदीप सिंह सिद्धू ने कोविद -19 की महामारी को रोकने के लिए कोरोना वायरस के खिलाफ एहतियात बरतने और मिशन फतह का समर्थन करने की अपील की।

एसएसपी ने कहा कि एसपी सिटी वरुण शर्मा, एसपी मुख्यालय नवनीत बैंस, एसपी इंवेस्टीगेशन हरमीत सिंह हुंदल और एसपी ट्रैफिक पलविंदर सिंह चीमा, संबंधित डीएसपी और सभी एसएचओ की देखरेख में पुलिस स्टेशनों और पुलिस चौकी के स्तर पर जिले भर में विशेष अभियान के दौरान। थानों और पुलिस चौकी का। कोरोना वायरस से बचने के लिए लोगों को संवेदनशील बनाया गया था। हर नाके पर पुलिस ने लोगों को मास्क बांटे, जो बिना मास्क के थे और लोगों के मोबाइल फोन में Cova ऐप भी डाउनलोड किया था।

            एसएसपी ने बताया कि जिला पुलिस ने अब तक कुल 4698 चालान जारी किए हैं, जिसमें उचित मास्क नहीं पहने हैं। जुर्माना के बदले 17,74 लाख रुपये जबकि 74 चालान रुपये। सार्वजनिक स्थानों पर थूकने के लिए 13500 और घरेलू संगरोध, फाइन आरएस के उल्लंघन के लिए जारी किए गए। 4000. उन्होंने कहा कि यात्रा के दौरान मास्क पहनना अनिवार्य है, सार्वजनिक स्थान पर ड्राइविंग करना और जाना और खुले में थूकना सरकार और स्वास्थ्य विभाग द्वारा जारी दिशानिर्देशों के अनुसार निषिद्ध है।

एसएसपी श्री मनदीप सिंह सिद्धू ने कहा कि जिला पुलिस सरकार के दिशा निर्देशों के अनुसार मास्क पहनने और थूकने के सबसे महत्वपूर्ण उद्देश्यों में से एक के कार्यान्वयन को सुनिश्चित करने के लिए मूल्यवान सेवा प्रदान कर रही है।

एसएसपी सिद्धू ने सभी सुरक्षा प्रोटोकॉल के पालन के लिए जनता का समर्थन प्राप्त करते हुए, राज्य सरकार से तालाबंदी प्रतिबंधों के अनुपालन में सहयोग किया, मिशन फतह को सफल बनाने पर जोर दिया ।

Read in Punjab Language

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪੁਲਿਸ ਨੇ ਹਰ ਨਾਕੇ ‘ਤੇ ਲੋਕਾਂ ਦੇ ਮਾਸਕ ਪੁਆਏ, ਮੋਬਾਇਲਾਂ ‘ਚ ਡਾਊਨਲੋਡ ਕਰਵਾਈ ਕੋਵਾ ਐਪ
-ਕੋਵਿਡ-19 ਵਿਰੁੱਧ ਜੰਗ ‘ਮਿਸ਼ਨ ਫ਼ਤਿਹ’: ਪਟਿਆਲਾ ਪੁਲਿਸ ਨੇ ਚਲਾਈ ਜਾਗਰੂਕਤਾ ਮੁਹਿੰਮ
-ਥਾਣਾ ਪੱਧਰ ‘ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਕੀਤਾ ਜਾਗਰੂਕ-ਮਨਦੀਪ ਸਿੰਘ ਸਿੱਧੂ
-ਮਾਸਕ ਨਾ ਪਾਉਣ ਕਰਕੇ 4698 ਚਲਾਨ, 17 ਲੱਖ 74 ਹਜ਼ਾਰ ਰੁਪਏ ਜ਼ੁਰਮਾਨਾ-ਐਸ.ਐਸ.ਪੀ.
-ਜਨਤਕ ਥਾਵਾਂ ‘ਤੇ ਥੁੱਕਣ ਵਾਲੇ 74 ਜਣਿਆਂ ਨੂੰ 13500 ਰੁਪਏ ਜ਼ੁਰਮਾਨਾ
ਪਟਿਆਲਾ, 20 ਜੂਨ:
ਪਟਿਆਲਾ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਅੱਜ ਜ਼ਿਲ੍ਹੇ ਭਰ ‘ਚ ਜਾਗਰੂਕਤਾ ਮੁਹਿੰਮ ਚਲਾਈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਵਿਰੁੱਧ ਇਹਤਿਆਤ ਵਰਤ ਕੇ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ ਮਿਸ਼ਨ ਫ਼ਤਿਹ ਦਾ ਸਾਥ ਦੇਣ।
ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਅੱਜ ਮਿਸ਼ਨ ਫ਼ਤਿਹ ਤਹਿਤ ਵਿਸ਼ੇਸ਼ ਮੁਹਿੰਮ ਚਲਾਈ, ਇਸ ਦੌਰਾਨ ਜ਼ਿਲ੍ਹੇ ਭਰ ਅੰਦਰ ਪੁਲਿਸ ਥਾਣਿਆਂ ਅਤੇ ਚੌਂਕੀਆਂ ਦੇ ਪੱਧਰ ‘ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਹਰ ਨਾਕੇ ‘ਤੇ ਪੁਲਿਸ ਨੇ ਬਿਨ੍ਹਾਂ ਮਾਸਕ ਵਾਲੇ ਲੋਕਾਂ ਨੂੰ ਜਿੱਥੇ ਮਾਸਕ ਵੰਡੇ ਉਥੇ ਹੀ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਵਿਕਸਤ ਕੋਵਾ ਐਪ ਵੀ ਡਾਊਨਲੋਡ ਕਰਵਾਈ।
ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਬਿਨ੍ਹਾਂ ਮਾਸਕ ਵਾਲੇ ਲੋਕਾਂ ਦੇ ਚਲਾਨ ਕੱਟਦਿਆਂ 4698 ਲੋਕਾਂ ਨੂੰ 17 ਲੱਖ 74 ਹਜ਼ਾਰ ਰੁਪਏ ਦੇ ਜ਼ੁਰਮਾਨੇ ਕੀਤੇ ਹਨ। ਜਦੋਂਕਿ ਹੋਮ ਕੰਵਾਰਟਾਈਨ ਦੀ ਉਲੰਘਣਾ ਕਰਨ ਵਾਲੇ ਦੋ ਜਣਿਆਂ ਨੂੰ 4000 ਰੁਪਏ ਜੁਰਮਾਨਾ ਅਤੇ ਜਨਤਕ ਥਾਵਾਂ ‘ਤੇ ਥੁੱਕਣ ਵਾਲੇ 74 ਜਣਿਆਂ ਦੇ ਚਲਾਨ ਕੱਟਕੇ ਉਨ੍ਹਾਂ ਨੂੰ 13500 ਰੁਪਏ ਜ਼ੁਰਮਾਨਾ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦੀ ਅੱਜ ਦੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਨਿਗਰਾਨੀ ਜ਼ਿਲ੍ਹਾ ਪੱਧਰ ‘ਤੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਸ੍ਰੀ ਨਵਨੀਤ ਸਿੰਘ ਬੈਂਸ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਸੁਰੱਖਿਆ ਤੇ ਟ੍ਰੈਫਿਕ ਸ. ਪਲਵਿੰਦਰ ਸਿੰਘ ਚੀਮਾ ਸਮੇਤ ਸਾਰੀਆਂ ਸਬ ਡਵੀਜਨਾਂ ਦੇ ਡੀ.ਐਸ.ਪੀਜ਼ ਵੱਲੋਂ ਕੀਤੀ ਗਈ।
ਸ. ਸਿੱਧੂ ਨੇ ਲੋਕਾਂ ਨੂੰ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਦੱਸਿਆ ਕਿ ਪੁਲਿਸ ਨੇ ਇਸ ਦੌਰਾਨ ਗਲੀਆਂ, ਮੁਹੱਲਿਆਂ, ਬਾਜ਼ਾਰਾਂ, ਨਾਕਿਆਂ ਅਤੇ ਜਨਤਕ ਥਾਵਾਂ ਦਾ ਦੌਰਾ ਕਰਦਿਆਂ ਜਿੱਥੇ ਲੋਕਾਂ ਨੂੰ ਮਾਸਕ ਪਾਉਣ, ਦੋ ਗਜ਼ ਦੀ ਆਪਸੀ ਵਿੱਥ, ਗ਼ੈਰ ਜਰੂਰੀ ਆਵਾਜਾਈ ਤੋਂ ਪਰਹੇਜ਼, ਹੱਥ ਵਾਰ-ਵਾਰ ਧੋਣ ਬਾਰੇ ਜਾਗਰੂਕਤਾ ਫੈਲਾਈ ਗਈ, ਉਥੇ ਹੀ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਲਾਕਡਾਊਨ ਤੇ ਕਰਫਿਊ ਦੇ ਪਹਿਲੇ ਦਿਨ ਤੋਂ ਹੀ ਕੋਰੋਨਾ ਵਾਇਰਸ ਵਿਰੁੱਧ ਜੰਗ ਲੜਦਿਆਂ ਜਿੱਥੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਉਥੇ ਹੀ ਲੋੜਵੰਦਾਂ ਦੀ ਹਰ ਪੱਖੋਂ ਮਦਦ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਕੰਮ ਕਰਦਿਆਂ ਪੁਲਿਸ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ।
ਸ. ਸਿੱਧੂ ਨੇ ਦੱਸਿਆ ਕਿ ਲੋਕ ਘਰੋਂ ਬਾਹਰ ਨਿਕਲਦੇ ਹੀ ਮਾਸਕ ਪਾਉਣ, ਜਨਤਕ ਥਾਵਾਂ ‘ਤੇ ਨਾ ਥੁੱਕਣ ਆਦਿ ਹਦਾਇਤਾਂ ਦਾ ਪਾਲਣ ਕਰਨ ਅਜਿਹਾ ਨਾ ਕਰਨ ‘ਤੇ ਚਲਾਣ ਅਤੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਵਿਰੁੱਧ ਐਪੀਡੈਮਿਕ ਡੀਸ਼ੀਜ ਐਕਟ 1897 ਤਹਿਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।


ਫੋਟੋ ਕੈਪਸ਼ਨ-ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ‘ਚ ਕਰੋਨਾ ਵਾਇਰਸ ਵਿਰੁੱਧ ਅਰੰਭੇ ਮਿਸ਼ਨ ਫ਼ਤਿਹ ਤਹਿਤ ਜਾਗਰੂਕਤਾ ਮੁਹਿੰਮ ਚਲਾਏ ਜਾਣ ਸਮੇਂ ਪੁਲਿਸ ਅਧਿਕਾਰੀ ਅਤੇ ਕਰਮਚਾਰੀ।