ਕੋਲੰਬੀਆ ਏਸ਼ੀਆ ਹਸਪਤਾਲ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਮਲਟੀ-ਸਪੈਸ਼ੈਲਿਟੀ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ।

ਮਰਜਰ ਮਗਰੋਂ ਐੱਚਸੀਐੱਮਸੀਟੀ ਮਨੀਪਾਲ ਹਸਪਤਾਲਾਂ ਦੇ ਡਾਕਟਰੀ ਮਾਹਰਾਂ ਵੱਲੋਂ ਕੋਲੰਬੀਆ ਏਸ਼ੀਆ ਹਸਪਤਾਲਾਂ ਦੇ ਵੱਖ ਵੱਖ ਯੂਨਿਟਾਂ ਵਿੱਚ ਮਰੀਜ਼ਾਂ ਲਈ ਓਪੀਡੀ ਸੇਵਾਵਾਂ ਸ਼ੁਰੂ।

ਨਵੀਂ ਦਿੱਲੀ, 03 ਜੁਲਾਈ, 2021: ਕੋਲੰਬੀਆ ਏਸ਼ੀਆ ਹਸਪਤਾਲ (ਮਨੀਪਾਲ ਹਸਪਤਾਲਾਂ ਦੀ ਇਕਾਈ) ਨੇ ਹੁਣ ਗੁੜਗਾਓਂ, ਗਾਜ਼ੀਆਬਾਦ ਅਤੇ ਪਟਿਆਲਾ ਦੀਆਂ ਇਕਾਈਆਂ ਵਿਚ ਆਪਣੀਆਂ ਓ.ਪੀ.ਡੀ ਸੇਵਾਵਾਂ ਵਿੱਚ ਵਾਧਾ ਕੀਤਾ ਹੈ। ਹਾਲ ਹੀ ਵਿੱਚ  ਮਨੀਪਾਲ ਹਸਪਤਾਲ  ਕੋਲੰਬੀਆ ਏਸ਼ੀਆ ਹਸਪਤਾਲ ਦੇ 100 ਫ਼ੀਸਦ ਸਟੇਕ ਖਰੀਦ ਕੇ ਭਾਰਤ ਵਿਚ ਦੂਜੀ ਸਭ ਤੋਂ ਵੱਡੀ ਸਿਹਤ ਸੰਭਾਲ ਚੇਨ ਬਣ ਕੇ ਉਭਰਿਆ ਹੈ।

ਐੱਚਸੀਐੱਮਸੀਟੀ ਮਨੀਪਾਲ ਹਸਪਤਾਲਾਂ ਦੇ ਓਨਕੋਲੋਜੀ, ਨਾੜੀ ਸਰਜਰੀ, ਹੇਮੇਟੋਲੋਜੀ, ਸੀਟੀਵੀਐੱਸ, ਜੀਆਈ ਸਰਜਰੀ ਅਤੇ ਕਾਰਡੀਓਲੌਜੀ ਦੇ ਡਾਕਟਰਾਂ ਦੀ ਇੱਕ ਬਹੁਤ ਹੀ ਤਜਰਬੇਕਾਰ ਟੀਮ ਹੁਣ ਕੋਲੰਬੀਆ ਏਸ਼ੀਆ ਦੇ ਗੁੜਗਾਓਂ, ਗਾਜ਼ੀਆਬਾਦ ਅਤੇ ਪਟਿਆਲਾ ਕੇਂਦਰਾਂ ਵਿੱਚ ਨਿਯਮਤ ਅਧਾਰ ‘ਤੇ ਓਪੀਡੀ ਲਈ ਉਪਲਬਧ ਹੈ। ਇਹ ਓਪੀਡੀਜ਼ ਮਰੀਜ਼ਾਂ ਦੀਆਂ ਵਿਸ਼ੇਸ਼ ਲੋੜਾਂ ਪੂਰੀਆਂ ਕਰਕੇ ਕੋਲੰਬੀਆ ਏਸ਼ੀਆ ਕੇਂਦਰਾਂ ਦੀਆਂ ਮੌਜੂਦਾ ਸਮਰੱਥਾਵਾਂ ਵਿੱਚ ਵਾਧਾ ਕਰਦੀਆਂ ਹਨ। ਇਹ ਸੇਵਾਵਾਂ 23 ਜੂਨ 2021 ਤੋਂ ਸ਼ੁਰੂ ਹੋਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਰੇ ਸਿਹਤ ਸੇਵਾਵਾਂ ਦੇਣ ਲਈ ਵੱਡੇ ਪੱਧਰ ਤੇ ਬੁਨਿਆਦੀ ਵਿਸਤਾਰ ਕਰਨ ਦੀ ਯੋਜਨਾ ਹੈ। ਮਣੀਪਾਲ ਅਸਪਤਾਲ ਤੋਂ ਡਾਕਟਰ ਯੁਗਲ ਕਿਸ਼ੋਰ ਮਿਸ਼ਰਾ ਅਤੇ ਡਾਕਟਰ ਸੰਜੇ ਕੁਮਾਰ ਕੇਵਲ ਕ੍ਰਿਸ਼ਨ – ਹਾਰਟ ਸਰਜਰੀ ਦੇ ਮਾਹਿਰ, ਡਾਕਟਰ ਪਿਯੂਸ਼ ਬਾਜਪਈ ਅਤੇ ਡi. ਸਨੀ ਗਰਗ – ਕੈਂਸਰ ਦੇ ਰੋਗਾਂ ਦੇ ਮਾਹਿਰ, ਡਾਕਟਰ ਨੀਤੀਸ਼ ਆਂਚਲ -ਵਸਕੂਲਰ ਅਤੇ ਐਂਡੋ ਵਸਕੂਲਰ ਸਰਜਰੀ ਦੇ ਮਾਹਿਰ ਆਪਣੀਆਂ ਸੇਵਾਵਾਂ ਦੇਣਗੇ I

ਸ੍ਰੀ ਪ੍ਰਮੋਦ ਅਲਾਘਾਰੂ, ਖੇਤਰੀ ਸੀਓਓ, ਉੱਤਰੀ ਅਤੇ ਪੱਛਮੀ ਕਲੱਸਟਰ ਮਨੀਪਾਲ ਹਸਪਤਾਲ ਨੇ ਕਿਹਾ ਕਿ, “ਅਸੀਂ ਛੇ ਦਹਾਕਿਆਂ ਤੋਂ ਮਰੀਜ-ਕੇਂਦਰਤ ਨਜ਼ਰੀਏ ਨਾਲ ਵਿਸ਼ਵ ਪੱਧਰੀ ਕਲੀਨਿਕਲ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਸ ਮਰਜਰ ਪਿੱਛੇ ਸਾਡਾ ਉਦੇਸ਼ ਸਾਡੇ ਡਾਕਟਰਾਂ ਲਈ ਇੱਕ ਵੱਡਾ ਕੈਨਵਸ ਤਿਆਰ ਕਰਨਾ ਹੈ ਜੋ ਉਨ੍ਹਾਂ ਮਰੀਜਾਂ ਦੀਆਂ ਬਦਲੀਆਂ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਉੱਤੇ ਕੰਮ ਕਰਨ ਵਿੱਚ ਸਹਾਈ ਹੋਵੇਗਾ, ਜਿਨ੍ਹਾਂ ਨੂੰ ਮਲਟੀ-ਸਪੈਸ਼ਲਿਟੀ ਸੇਵਾਵਾਂ ਦੀ ਜ਼ਰੂਰਤ ਹੈ।”

ਸ਼੍ਰੀ ਗੁਰਕੀਰਤ ਸਿੰਘ, ਮਨੀਪਾਲ ਹਸਪਤਾਲ, ਕੋਲੰਬੀਆ ਏਸ਼ੀਆ ਹਸਪਤਾਲ, ਪਟਿਆਲਾ ਯੂਨਿਟ ਦੇ ਜਨਰਲ ਮੈਨੇਜਰ ਨੇ ਕਿਹਾ ਕਿ, “ਕੋਲੰਬੀਆ ਏਸ਼ੀਆ ਹਸਪਤਾਲਾਂ ਦੀ ਟੀਮ ਮਨੀਪਾਲ ਹਸਪਤਾਲਾਂ ਦੇ ਮਰਜਰ ਮਗਰੋਂ ਇੱਕ ਵੱਡੀ ਸੰਸਥਾ ਬਣਨ ਉੱਤੇ ਖੁਸ਼ੀ ਮਹਿਸੂਸ ਕਰਦੀ ਹੈ, ਜੋ ਹੁਣ ਵੱਡੀ ਗਿਣਤੀ ਮਰੀਜ਼ਾਂ ਨੂੰ ਸੇਵਾਵਾਂ ਦੇਣ ਵਿੱਚ ਕਾਮਯਾਬ  ਹੋਵੇਗੀ।”

ਮਨੀਪਾਲ ਹਸਪਤਾਲਾਂ ਬਾਰੇ:

ਸਿਹਤ ਸੰਭਾਲ ਵਿੱਚ ਇੱਕ ਮੋਢੀ ਵਜੋਂ, ਮਨੀਪਾਲ ਹਸਪਤਾਲ ਭਾਰਤ ਦੀ ਦੂਜੀ ਸਭ ਤੋਂ ਵੱਡੀ ਮਲਟੀ-ਸਪੈਸ਼ਲਿਟੀ ਹੈਲਥਕੇਅਰ ਸੰਸਥਾ ਹੈ ਜੋ ਹਰ ਸਾਲ 4 ਮਿਲੀਅਨ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰਦੀ ਹੈ। ਭਾਰਤ ਦੇ ਕੋਲੰਬੀਆ ਏਸ਼ੀਆ ਹਸਪਤਾਲਾਂ ਵਿੱਚ ਇਸਦੀ ਹਾਲ ਹੀ ਵਿੱਚ 100% ਹਿੱਸੇਦਾਰੀ ਨਾਲ, ਏਕੀਕ੍ਰਿਤ ਸੰਗਠਨ ਨੇ ਅੱਜ 14 ਸ਼ਹਿਰਾਂ ਦੇ 26 ਹਸਪਤਾਲਾਂ ਵਿੱਚ 4,000 ਤੋਂ ਵੱਧ ਡਾਕਟਰਾਂ ਅਤੇ 10,000 ਤੋਂ ਵੱਧ ਕਰਮਚਾਰੀਆਂ ਦੀ ਇੱਕ ਪ੍ਰਤਿਭਸ਼ਾਲੀ ਟੀਮ ਨਾਲ 7,000 ਤੋਂ ਵੱਧ ਬਿਸਤਰਿਆਂ ਵਾਲੇ ਪੈਨ-ਇੰਡੀਆ ਨੂੰ ਵਧਾ ਦਿੱਤਾ ਹੈ। ਇਸਦਾ ਉਦੇਸ਼ ਇੱਕ ਕਿਫਾਇਤੀ, ਉੱਚ ਕੁਆਲਟੀ ਦੇ ਸਿਹਤ ਸੰਭਾਲ ਢਾਂਚੇ ਨੂੰ ਵਿਕਸਿਤ ਕਰਨਾ ਹੈ ਅਤੇ ਅੱਗੇ ਇਸ ਨੂੰ ਹਸਪਤਾਲ ਦੇ ਦਾਇਰੇ ਤੋਂ ਅੱਗੇ ਵਧਾਉਣਾ ਹੈ। ਮਨੀਪਾਲ ਹਸਪਤਾਲ ਦੁਨੀਆ ਭਰ ਦੇ ਮਰੀਜ਼ਾਂ ਲਈ ਵਿਆਪਕ ਇਲਾਜ ਅਤੇ ਬਚਾਅ ਸਬੰਧੀ ਦੇਖਭਾਲ ਮੁਹੱਈਆ ਕਰਦੇ ਹਨ।