ਸਿੱਖਿਆ ਵਿਭਾਗ ਵੱਲੋਂ ‘ਈਚ ਵਨ ਆਸਕ ਵਨ’ ਮੁਹਿੰਮ ਦਾ ਅਗਾਜ਼

ਸਿੱਖਿਆ ਵਿਭਾਗ ਵੱਲੋਂ ‘ਈਚ ਵਨ ਆਸਕ ਵਨ’ ਮੁਹਿੰਮ ਦਾ ਅਗਾਜ਼
ਵਿਦਿਆਰਥੀਆਂ ਵੱਲੋਂ ਮਿਲਣ ਲੱਗਾ ਭਰਵਾਂ ਹੁੰਗਾਰਾ
ਪਟਿਆਲਾ 24 ਦਸੰਬਰ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ‘ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿਸ਼ਨ ਸ਼ਤਪ੍ਰਤੀਸ਼ਤ ਦੀ ਸਫ਼ਲਤਾ ਤਹਿਤ ਵਿਦਿਆਰਥੀਆਂ ਨੂੰ ਸਲਾਨਾ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਹਿੱਤ ‘ਈਚ ਵਨ  ਆਸਕ ਵਨ’ ਮੁਹਿੰਮ ਚਲਾਈ ਗਈ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚਲਾਈ ਗਈ ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇੱਕ ਦੂਜੇ ਨੂੰ ਪਾਠਕ੍ਰਮ ਵਿੱਚੋਂ ਸਵਾਲ ਪੁੱਛ ਰਹੇ ਹਨ ਅਤੇ ਜਵਾਬ ਦੇ ਰਹੇ ਹਨ। ਇਹ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.) ਪਟਿਆਲਾ ਹਰਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਸ਼ਨ ਸ਼ਤਪ੍ਰਤੀਸ਼ਤ ਲਈ ਈਚ ਵਨ ਆਸਕ ਵਨ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਤਹਿਤ ਵਿਦਿਆਰਥੀਆਂ ਨੂੰ ਸਵਾਲ ਪੁੱਛਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਬੱਚੇ ਦੀ ਸੋਚ ਵਿਕਸਿਤ ਹੁੰਦੀ ਹੈ ਅਤੇ ਜਿਸ ਵਿਦਿਆਰਥੀ ਨੂੰ ਇਸਦਾ ਸਹੀ ਜਵਾਬ ਪਤਾ ਹੁੰਦਾ ਹੈ ਉਸਦੀ ਦੁਹਰਾਈ ਹੋ ਜਾਂਦੀ ਹੈ ਅਤੇ ਜਿਸਨੂੰ ਕੋਈ ਸ਼ੰਕਾ ਹੂੰਦਾ ਹੈ ਉਸਦਾ ਸ਼ੰਕਾ ਦੂਰ ਹੋ ਜਾਂਦਾ ਹੈ।
ਅੰਗਰੇਜ਼ੀ ਵਿਸ਼ੇ ਦੀ ਡੀ.ਐਮ. ਕੁਲਬੀਰ ਕੌਰ ‘ਈਚ ਵਨ ਆਸਕ ਵਨ’ ਸਬੰਧੀ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਇੰਗਲਿਸ਼ ਬੂਸਟਰ ਕਲੱਬ, ਪੰਜਾਬ ਪ੍ਰਾਪਤੀ ਸਰਵੇਖਣ, ਘਰ ਬੈਠੇ ਆਨ ਲਾਈਨ ਸਿੱਖਿਆ ਆਦਿ ਹਨ ਜਿਸ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੌਸ਼ਲਾਂ ਵਿੱਚ ਭਾਰੀ ਨਿਖਾਰ ਆਇਆ ਹੈ।ਪਿਛਲੇ ਸਾਲ ਵਾਂਗ ਇਸ ਸਾਲ ਵੀ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਸਿੱਖਿਆ ਵਿਭਾਗ ਨੇ ਮਾਪਿਆਂ ਦੇ ਨਾਲ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਰਿਪੋਰਟ ਦੇਣੀ ਜਾਰੀ ਰੱਖੀ ਜਿਸ ਨਾਲ ਮਾਪਿਆਂ ਅਤੇ ਆਮ ਅਤੇ ਖਾਸ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਵਿੱਚ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਸ ਵਾਰ ਸਿੱਖਿਆ ਵਿਭਾਗ ਦੀ ਇੱਕ ਹੋਰ ਪਹਿਲਕਦਮੀ ‘ਈਚ ਵਨ ਆਸਕ ਵਨ’ ਵੀ ਜੁੜ ਗਈ ਹੈ ਜਿਸ ਦੌਰਾਨ ਵਿਦਿਆਰਥੀ ਆਪਣੇ ਸਕੂਲ ਦੇ ਦੂਜੇ ਵਿਦਿਆਰਥੀ ਜਾਂ ਬਡੀ ਤੋਂ ਪਾਠਕ੍ਰਮ ਸਬੰਧੀ ਸਵਾਲ ਪੁੱਛੇਗਾ ਅਤੇ ਲੋੜ ਪੈਣ ‘ਤੇ ਸਕੂਲ ਦੇ ਵਿਸ਼ਾ ਅਧਿਆਪਕ ਪਾਸੋਂ ਸ਼ੰਕਿਆਂ ਦਾ ਨਿਵਾਰਣ ਵੀ ਕਰੇਗਾ। ਇਸ ਸਬੰਧੀ ਅੰਗਰੇਜ਼ੀ ਅਧਿਆਪਕਾ ਲੀਨਾ ਖੰਨਾ ਰਾਜਪੁਰਾ ਨੇ ਕਿਹਾ ਕਿ ਉਹਨਾਂ ਨੂੰ ਪੱਕਾ ਵਿਸ਼ਵਾਸ਼ ਹੈ ਕਿ ਇਸ ਮੁਹਿੰਮ ਨਾਲ ਵਿਦਿਆਰਥੀ ਨਵੇਂ ਕੀਰਤੀਮਾਨ ਸਥਾਪਿਤ ਕਰਣਗੇ ਅਤੇ ਸਰਕਾਰੀ ਸਕੂਲਾਂ ਦੀ ਪਾਸ਼ ਪ੍ਰਤੀਸ਼ਤਤਾ ਵਿੱਚ ਹੋਰ ਵੀ ਸਾਕਾਰਾਤਮਕ ਵਾਧਾ ਹੋਵੇਗਾ।


Discover more from Paazy Club

Subscribe to get the latest posts sent to your email.

Discover more from Paazy Club

Subscribe now to keep reading and get access to the full archive.

Continue reading