ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ – ਡਾਕਟਰ ਜਸਕਰਨ ਸਿੰਘ ਨੇ ਸੰਭਾਲਿਆ ਨਿਊਰੋਸਰ੍ਜਰੀ ਵਿਭਾਗ

ਪਟਿਆਲਾ 17 ਨਵੰਬਰ, ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ ਵਿੱਚ ਡਾਕਟਰ ਜਸਕਰਨ ਸਿੰਘ ਨੇ ਬਤੌਰ ਦਿਮਾਗੀ ਅਤੇ ਰੀੜ ਦੀ ਹੱਡੀ ਦੇ ਰੋਗਾ ਦੇ ਵਿਭਾਗ ਦਾ ਕੰਮ ਕਾਰ ਸੰਭਾਲ ਲਿਆ ਹੈ I ਕੋਲੰਬੀਆ ਏਸ਼ੀਆ ਅਸਪਤਾਲ ਦੇ ਜਨਰਲ ਮੈਨੇਜਰ ਸ਼੍ਰੀ ਗੁਰਕੀਰਤ ਸਿੰਘ ਜੀ ਨੇ ਦਸਿਆ ਕਿ ਡਾਕਟਰ ਜਸਕਰਨ ਸਿੰਘ  ਨੇ ਆਪਣੀ ਐਮ. ਬੀ. ਬੀ. ਐਸ. ਸਿੱਕਿਮ ਮਣੀਪਾਲ ਇੰਸਟੀਟਿਊਟ ਓਫ ਮੈਡੀਕਲ ਸਾਇੰਸਜ਼ ਅਤੇ ਐਮ.ਐਸ. ਸਰਜਰੀ ਗੋਵਰਨਮੈਂਟ ਮੈਡੀਕਲ ਕਾਲਜ, ਪਟਿਆਲਾ ਤੋਂ ਪੂਰੀ ਕੀਤੀ ਹੈI ਡਾਕਟਰ ਜਸਕਰਨ ਸਿੰਘ ਨੇ ਆਪਣੀ ਐਮ. ਸੀ. ਐਚ ਨਿਊਰੋਸਰ੍ਜਰੀ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਤੋਂ ਕੀਤੀ ਹੈ I ਇਸ ਤੋਂ ਇਲਾਵਾ ਡਾਕਟਰ ਜਸਕਰਨ ਸਿੰਘ ਨੇ ਆਪਣੀ ਫੈਲੋਸ਼ਿਪ ਸਕੱਲਬਏਸ ਐਂਡ ਸੇਰੀਬਰੋਵਸਕੁਲਰ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਤੋਂ ਕੀਤੀ ਹੈ I

Dr. Jaskaran Singh Consultant Neurosurgery Columbia Asia Hospital, Patiala

ਕੋਲੰਬੀਆ ਏਸ਼ੀਆ ਅਸਪਤਾਲ ਵਿਚ ਕੰਮ ਕਰਨ ਤੋਂ ਪਹਿਲਾ ਡਾਕਟਰ ਜਸਕਰਨ ਸਿੰਘ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼, ਜੈਪ੍ਰਕਾਸ਼ ਨਾਰਾਇਣ ਐਪਕਸ ਟ੍ਰਾਮਾ ਸੈਂਟਰ, ਨਵੀਂ ਦਿੱਲੀ, ਗੋਵਰਨਮੈਂਟ ਮੈਡੀਕਲ ਕਾਲਜ ਅਤੇ ਰਾਜਿੰਦਰਾ ਅਸਪਤਾਲ ਪਟਿਆਲਾ ਵਿਚ ਸਹਾਇਕ ਪ੍ਰੋਫੈਸਰ ਦੇ ਰੂਪ ਵਿਚ ਕਾਮ ਕਰ ਚੁਕੇ ਹਨI ਇਸਤੋਂ ਇਲਾਵਾ ਡਾਕਟਰ ਜਸਕਰਨ ਸਿੰਘ ਦਿਮਾਗੀ ਸੱਟ, ਦਿਮਾਗੀ ਟਿਊਮਰ, ਸਪਾਈਨ ਟਿਊਮਰ, ਰੀੜ ਦੀ ਹੱਡੀ ਦੀ ਸਟ, ਬ੍ਰੇਨ ਸਟ੍ਰੋਕ ਆਦਿ ਦੇ ਇਲਾਜ ਵਿਚ ਮਾਹਿਰ ਹਨI ਡਾਕਟਰ ਜਸਕਰਨ ਸਿੰਘ ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਅਤੇ ਸ਼ਾਮ 4 ਵਜੇ ਤੋਂ 6 ਵਜੇ ਤਕ ਉਪਲਬਧ ਰਹਿਣਗੇ I