ਕੋਲੰਬੀਆ ਏਸ਼ੀਆ ਅਸਪਤਾਲ ਵਿਖੇ ਛੋਟੀ ਆਂਤ ਵਿੱਚ ਛੇਦ ਦਾ ਦੂਰਬੀਨ ਰਾਹੀਂ ਸਫਲ ਓਪਰੇਸ਼ਨ

Dr. Pankaj Kumar Garg

ਪਟਿਆਲਾ 23 ਜੁਲਾਈ, ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ ਵਿਖੇ ਛੋਟੀ ਆਂਤ ਦੇ ਛੇਦ ਦਾ ਦੂਰਬੀਨ ਰਾਹੀਂ ਸਫਲ ਓਪਰੇਸ਼ਨ ਕੀਤਾ ਗਿਆ I ਇਕ ਵਰਿਧ ਮਹਿਲਾ ਜਿੰਨਾਂ ਨੂੰ ਸ਼ੁਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਵੀ ਸੀ,  ਉੰਨਾ ਦਾ ਛੋਟੀ ਆਂਤ ਵਿਚ ਛੇਦ ਦਾ ਦੂਰਬੀਨ ਰਾਹੀਂ ਡਾਕਟਰ ਪੰਕਜ ਕੁਮਾਰ ਗਰਗ ਨੇ ਸਫਲ ਓਪਰੇਸ਼ਨ ਕੀਤਾ I ਡਾਕਟਰ ਪੰਕਜ ਕੁਮਾਰ ਗਰਗ ਕੰਸਲਟੈਂਟ ਜਨਰਲ, ਲੈਪ੍ਰੋਸਕੋਪਿਕ ਅਤੇ ਬਰਿਆਟ੍ਰਿਕ ਸਰਜਰੀ ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੇਸ ਵਿਚ ਓਪਰੇਸ਼ਨ ਆਮ ਤੌਰ ਤੇ ਪੇਟ ਤੇ ਇਕ ਵੱਡਾ ਚੀਰਾ ਲਾ ਕੇ ਕੀਤਾ ਜਾਂਦਾ ਹੈ ਜਿਸ ਕਾਰਨ ਮਰੀਜ਼ ਨੂੰ ਘਟ ਤੋਂ ਘਟ 8 ਤੋਂ 10 ਦਿਨਾਂ ਤਕ ਹਸਪਤਾਲ ਵਿਚ ਦਾਖ਼ਲ ਰਹਿਣਾ ਪੈਂਦਾ ਹੈ ਤੇ ਉਸਨੂੰ ਰੋਜ਼ਾਨਾ ਦੇ ਕੰਮ ਕਾਰ ਕਰਨ ਨੂੰ ਵੀ   ਸਮਾਂ ਲੱਗਦਾ ਹੈI

ਕੋਲੰਬੀਆ ਏਸ਼ੀਆ ਹਸਪਤਾਲ ਪਟਿਆਲਾ ਦੇ ਮਾਹਿਰ ਡਾਕ੍ਟਰ ਪੰਕਜ ਕੁਮਾਰ ਅਤੇ ਉੰਨਾ ਦੀ ਟੀਮ ਨੇ ਦੂਰਬੀਨ ਰਾਹੀਂ ਹੀ ਇਸਦਾ ਸਫਲ ਓਪਰੇਸ਼ਨ ਕੀਤਾ ਜਿਸ ਨਾਲ ਮਰੀਜ਼ ਦੇ ਪੇਟ ਤੇ ਇਕ ਵੱਡੇ ਚੀਰੇ ਦੀ ਜਗਹ ਚਾਰ ਛੋਟੇ-ਛੋਟੇ ਛੇਦ ਕਰ ਕੇ ਹੀ ਓਪਰੇਸ਼ਨ ਮੁਕੰਮਲ ਹੋਇਆ I ਉੰਨਾ ਨੇ ਦੱਸਿਆ ਕਿ ਮਰੀਜ਼ ਦੂਜੇ ਹੀ ਦਿਨ ਖਾਣ-ਪੀਣ ਲੱਗ ਪਿਆ ਅਤੇ ਮਰੀਜ਼ ਨੂੰ ਹਸਪਤਾਲ ਤੋਂ ਚੌਥੇ ਹੀ ਦਿਨ ਛੁੱਟੀ ਕਰ ਦਿੱਤੀ ਗਈ I ਉੰਨਾ ਨੇ  ਦੱਸਿਆ ਕਿ ਲੈਪ੍ਰੋਸਕੋਪਿਕ ਤਕਨੀਕ ਨਾਲ ਸਰਜਰੀ ਕਰਨ ਦੇ ਹੋਰ ਵੀ  ਕਈ ਫਾਇਦੇ ਹਨ ਜਿਵੇਂ ਕਿ ਹਸਪਤਾਲ ਤੋਂ ਜਲਦੀ ਛੂੱਟੀ ਤੇ ਮਰੀਜ਼ ਦਾ ਜਲਦੀ ਠੀਕ ਹੋਣਾ ਤੇ ਕੰਮ ਕਾਰ ਸ਼ੁਰੂ ਕਾਰ ਦੇਣਾ ਆਦਿ I ਡਾਕਟਰ ਪੰਕਜ ਗਰਗ ਨੇ ਦੱਸਿਆ ਕਿ ਪਟਿਆਲਾ ਜ਼ਿਲੇ ਵਿਚ ਇਸ ਤਰ੍ਹਾਂ ਦੀ ਸਰਜਰੀ ਦਾ ਇਹ ਪਹਿਲਾ ਮਾਮਲਾ ਹੈ I ਡਾਕਟਰ  ਪੰਕਜ ਗਰਗ ਦੂਰਬੀਨ ਰਾਹੀਂ ਸਰਜਰੀ ਕਰਨ ਦੇ ਮਾਹਿਰ ਹਨ ਤੇ ਪਿਛਲੇ ਇਕ ਸਾਲ ਤੋਂ ਕੋਲੰਬੀਆ ਏਸ਼ੀਆ ਹਸਪਤਾਲ ਪਟਿਆਲਾ ਨਾਲ ਬਤੌਰ ਕੰਸਲਟੈਂਟ ਲੇਪ੍ਰੋਸਕੋਪਿਕ ਅਤੇ ਬਰਿਆਟ੍ਰਿਕ ਸਰਜਰੀ ਜੁੜੇ ਹੋਏ ਹਨ I ਇਸ ਤੋਂ ਪਹਿਲਾਂ ਡਾਕਟਰ ਪੰਕਜ ਗਰਗ ਨਵੀ ਦਿੱਲੀ ਵਿਚ ਕਈ ਨਾਮੀਂ ਹਸਪਤਾਲਾਂ ਵਿਖੇ ਕੰਮ ਕਰ ਚੁਕੇ ਹਨI