E-registration of passengers entering or passing through Punjab is mandatory. Registration required

Deputy Commissioner issues instructions to the concerned nodal officers regarding mandatory e-registration for visitors to Punjab
-E-Registration of Passengers Entering or Passing in Punjab Mandatory-Kumar Amit
-Registration through Cova app or weblink required to defeat Corona virus under Mission Conquest

Kumar Amit DC


Patiala, July 6:
District Magistrate-cum-Deputy Commissioner Patiala Mr. Kumar Amit made it mandatory for those entering or crossing the state by road, rail or air as part of Mission Fateh launched by Punjab Chief Minister Capt. Amarinder Singh to check the spread of Novel Corona Virus. Guidelines have been issued to the concerned authorities regarding e-registration.
Deputy Commissioner’s Office Patiala, SDMs Patiala, Samana, Patran, Nabha, Rajpura and Dudhan Sadhs, Deputy Director Local Government-cum-Nodal Officer Shambhu Kalan, Civil Surgeon Patiala, Nodal Officer Dhabi Gujjar, Patran, Nodal Officer Pehowa Road, Devigarh and The letter to the Nodal Officer, Chika Road, Samana said that as per the instructions of the Chief Minister, the instructions issued by the State Covid-19 Control Room should be strictly followed.
Disclosing this here today Mr. Kumar Amit said that as per the instructions of the Chief Minister the process of e-registration has been made mandatory for all the passengers entering the state from tonight. Railway station check posts will also be set up as per instructions. According to the government’s guidelines, travelers can easily self-register online from their homes and ensure a hassle-free journey for themselves.
Passengers entering or passing through Punjab by road are strongly advised by the Punjab Government to start their journey either through Cova app or web link https://cova.punjab.gov.in/registration. Be self-registered. He said that the purpose of this e-registration was to save the passengers from the hassle of long queues or congestion at the checkpoints. Passengers will print the received link on A4 paper and affix it on their windscreen.
Mr. Kumar Amit said that at the checkpoints at the border, the staff will scan the printed QR code and there will be a medical screening. In case of any symptoms of covid, the health workers at the checkpoints will check the passengers. Passengers will be assisted and guided.
The Deputy Commissioner said that the passengers who are entering the state and not just passing through here, after successfully crossing the check-points, those who, do not show any symptoms, will be given self-seclusion in their homes for 14 days. Have to stay During solitude, they will have to provide their health information on a daily basis through the helpline number 112 or the Cova app.

Read in Punjabi

ਪੰਜਾਬ ਆਉਣ ਵਾਲਿਆਂ ਲਈ ਲਾਜ਼ਮੀ ਈ-ਰਜਿਸਟ੍ਰੇਸ਼ਨ ਬਾਰੇ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਨੋਡਲ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
-ਪੰਜਾਬ ‘ਚ ਪ੍ਰਵੇਸ਼ ਕਰਨ ਜਾਂ ਲੰਘਣ ਵਾਲੇ ਯਾਤਰੀਆਂ ਦੀ ਈ-ਰਜਿਸਟ੍ਰੇਸ਼ਨ ਲਾਜਮੀ-ਕੁਮਾਰ ਅਮਿਤ
-ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਕੋਵਾ ਐਪ ਜਾਂ ਵੈਬਲਿੰਕ ਰਾਹੀਂ ਰਜਿਸਟ੍ਰੇਸ਼ਨ ਜਰੂਰੀ
ਪਟਿਆਲਾ, 6 ਜੁਲਾਈ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਸੂਬੇ ਅੰਦਰ ਸੜਕੀ, ਰੇਲ ਜਾਂ ਹਵਾਈ ਰਸਤੇ ਰਾਹੀਂ ਦਾਖਲ ਹੋਣ ਜਾਂ ਲੰਘਣ ਵਾਲਿਆਂ ਲਈ ਲਾਜਮੀ ਕੀਤੀ ਗਈ ਈ ਰਜਿਸਟਰੇਸ਼ਨ ਸਬੰਧੀਂ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਐਸ.ਐਸ.ਪੀ. ਪਟਿਆਲਾ, ਐਸ.ਡੀ.ਐਮਜ ਪਟਿਆਲਾ, ਸਮਾਣਾ, ਪਾਤੜਾਂ, ਨਾਭਾ, ਰਾਜਪੁਰਾ ਅਤੇ ਦੁੱਧਨ ਸਾਧਾਂ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ-ਕਮ-ਨੋਡਲ ਅਫ਼ਸਰ ਸ਼ੰਭੂ ਕਲਾਂ, ਸਿਵਲ ਸਰਜਨ ਪਟਿਆਲਾ, ਨੋਡਲ ਅਫ਼ਸਰ ਢਾਬੀ ਗੁੱਜਰਾਂ, ਪਾਤੜਾਂ, ਨੋਡਲ ਅਫ਼ਸਰ ਪਿਹੋਵਾ ਰੋਡ, ਦੇਵੀਗੜ੍ਹ ਅਤੇ ਨੋਡਲ ਅਫ਼ਸਰ ਚੀਕਾ ਰੋਡ, ਸਮਾਣਾ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਸਟੇਟ ਕੋਵਿਡ-19 ਕੰਟਰੋਲ ਰੂਮ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਅੱਜ ਰਾਤ ਤੋਂ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹਦਾਇਤਾਂ ਮੁਤਾਬਕ ਰੇਲਵੇ ਸਟੇਸ਼ਨ ਚੈਕ ਪੋਸਟਾਂ ਵੀ ਸਥਾਪਤ ਕੀਤੀਆਂ ਜਾਣਗੀਆਂ। ਸਰਕਾਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀ ਆਪਣੇ ਘਰਾਂ ਤੋਂ ਆਰਾਮ ਨਾਲ ਆਨਲਾਈਨ ਸਵੈ-ਰਜਿਸਟਰ ਕਰਵਾ ਸਕਦੇ ਹਨ ਅਤੇ ਆਪਣੇ ਲਈ ਦਿੱਕਤ ਰਹਿਤ ਯਾਤਰਾ ਨੂੰ ਯਕੀਨੀ ਬਣਾ ਸਕਣਗੇ।
ਸੜਕੀ ਰਸਤੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਜਾਂ ਪੰਜਾਬ ਵਿੱਚੋਂ ਲੰਘਣ ਵਾਲੇਯਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤਾਂ ਕੋਵਾ ਐਪ ਜਾਂ ਵੈਬ ਲਿੰਕ https://cova.punjab.gov.in/registration,  ਰਾਹੀਂ ਸਵੈ-ਰਜਿਸਟਰਡ ਹੋਣ। ਉਨ੍ਹਾਂ ਦੱਸਿਆ ਕਿ ਇਸ ਈ-ਰਜਿਸਟ੍ਰੇਸ਼ਨ ਦਾ ਮੰਤਵ ਚੈਕਿੰਗ ਵਾਲੀਆਂ ਥਾਵਾਂ ‘ਤੇ ਲੰਮੀਆਂ ਕਤਾਰਾਂ ਜਾਂ ਭੀੜ-ਭੜੱਕੇ ਕਾਰਨ ਹੋਣ ਵਾਲੀ ਮੁਸ਼ਕਿਲ ਤੋਂ ਯਾਤਰੂਆਂ ਨੂੰ ਬਚਾਉਣਾ ਹੈ। ਯਾਤਰੀ ਪ੍ਰਾਪਤ ਹੋਏ ਲਿੰਕ ਨੂੰ ਏ 4 ਪੇਪਰ ‘ਤੇ ਪ੍ਰਿੰਟ ਕੱਢਕੇ ਆਪਣੀ ਗੱਡੀ ਦੇ ਸ਼ੀਸ਼ੇ ‘ਤੇ ਲਗਾਉਣਗੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸੀਮਾਂ ‘ਤੇ ਚੈਕਿੰਗ ਪੁਆਇੰਟਾਂ ‘ਤੇ ਸਟਾਫ ਵੱਲੋਂ ਪ੍ਰਿੰਟ ਵਾਲੇ (QR) ਕੋਡ ਨੂੰ ਸਕੈਨ ਕੀਤਾ ਜਾਵੇਗਾ ਤੇ ਮੈਡੀਕਲ ਸਕਰੀਨਿੰਗ ਹੋਵੇਗੀ, ਇਸ ਦੌਰਾਨ ਕੋਵਿਡ ਦੇ ਲੱਛਣ ਸਾਹਮਣੇ ਆਉਣ ਦੀ ਸੂਰਤ ਵਿੱਚ ਸੀਮਾ ਚੈਕਿੰਗ ਪੁਆਇੰਟ ‘ਤੇ ਸਿਹਤ ਕਰਮਚਾਰੀਆਂ ਵੱਲੋਂ ਯਾਤਰੀ/ਯਾਤਰੀਆਂ ਦੀ ਸਹਾਇਤਾ ਅਤੇਮਾਰਗ ਦਰਸ਼ਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਮੁਸਾਫਰ ਜੋ ਸੂਬੇ ‘ਚ ਪ੍ਰਵੇਸ਼ ਕਰ ਰਹੇ ਹਨ ਅਤੇ ਸਿਰਫ ਇੱਥੋਂ ਗੁਜ਼ਰ ਨਹੀਂ ਰਹੇ, ਨੂੰ ਚੈੱਕ-ਪੁਆਇੰਟ ਸਫਲਤਾ ਨਾਲ ਪਾਰ ਕਰ ਲੈਣ ਤੋਂ ਬਾਅਦ ਜਿਨ੍ਹਾਂ ‘ਚ ਲੱਛਣ ਨਾ ਮਿਲੇ, ਨੂੰ 14 ਦਿਨਾਂ ਲਈ ਆਪਣੇ ਘਰਾਂ ਵਿੱਚ ਸਵੈ-ਏਕਾਂਤਵਾਸ ਰਹਿਣਾ ਹੋਵੇਗਾ। ਏਕਾਂਤਵਾਸ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਰੋਜ਼ਾਨਾ ਆਧਾਰ ‘ਤੇ ਹੈਲਪਲਾਈਨ ਨੰਬਰ 112 ਜਾਂ ਕੋਵਾ ਐਪ ਰਾਹੀਂ ਦੇਣੀ ਹੋਵੇਗੀ।