Deputy Commissioner released poster of Punjab Youth Development Board regarding ‘Mission Fateh’

Deputy Commissioner Mr. Kumar Amit today released the posters made by the Punjab Youth Development Board for the success of ‘Mission Fateh’ launched in Punjab under the leadership of Punjab Chief Minister Capt. Amarinder Singh. Disclosing this here today Board officer and youth leader Jimmy Garg Samana, said that under the guidance of Chairman Youth Development Board of Sukhwinder Singh Bindra. The Board has been launching a door-to-door contact campaign across Punjab from July 4 under Mission Fateh.

Jimmy Garg Samana, Director Punjab Small Industry and Export Corporation Himanshu Jha and Youth Leader Shubhneet Mandora were present on the occasion. On the occasion Deputy Commissioner lauded the work of the Youth Development Board and said that the district administration would extend full support to this program of the Youth Development Board.

Mr. Jimmy Samana said that under the leadership of Chief Minister Capt. Amarinder Singh, M.P Mrs. Preneet Kaur and Board Chairman Sukhwinder Singh Bindra, Youth affiliated to the Youth Development Board will reach out to the homes of the people on July 4 to raise awareness on how to avoid corona. In this regard, special posters have been prepared in which information is given on how to avoid corona.

The Youth Leader said that in District Patiala under the direction of Lok Sabha Member Mrs. Preneet Kaur, leaders and workers including all government departments were working under Mission Fateh. Under this the people of Punjab will soon defeat Corana, the spirits of Punjabis are high. Under the leadership of Chief Minister Capt. Amarinder Singh, Punjab would win the Corona at all costs and the Chief Minister’s ‘Mission Fateh’ would succeed and Punjab would be alive again.

Read in Punjabi

ਡਿਪਟੀ ਕਮਿਸ਼ਨਰ ਨੇ ਪੰਜਾਬ ਯੂਥ ਵਿਕਾਸ ਬੋਰਡ ਦਾ ‘ਮਿਸ਼ਨ ਫਤਿਹ’ ਸਬੰਧੀਂ ਪੋਸਟਰ ਕੀਤਾ ਜਾਰੀ
ਪਟਿਆਲਾ, 1 ਜੁਲਾਈ:
ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਅਰੰਭ ਕੀਤੇ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਲੋਕਾਂ ਦੀ ਜਾਗਰੂਕਤਾ ਲਈ ਬਣਵਾਏ ਗਏ ਪੋਸਟਰ ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਰੀ ਕੀਤੇ। ਇਹ ਜਾਣਕਾਰੀ ਦਿੰਦਿਆਂ ਬੋਰਡ ਦੇ ਅਹੁਦੇਦਾਰ ਅਤੇ ਨੌਜਵਾਨ ਆਗੂ ਜਿੰਮੀ ਗਰਗ ਸਮਾਣਾ ਨੇ ਦੱਸਿਆ ਕਿ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਦੀ ਰਹਿਨੁਮਾਈ ਹੇਠ ਬੋਰਡ ਵੱਲੋਂ 4 ਜੁਲਾਈ ਤੋਂ ਮਿਸ਼ਨ ਫ਼ਤਿਹ ਤਹਿਤ ਪੰਜਾਬ ਭਰ ਵਿੱਚ ਘਰ-ਘਰ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਯੂਥ ਵਿਕਾਸ ਬੋਰਡ ਦੇ ਮਿਸ਼ਨ ਫ਼ਤਿਹ ਸਬੰਧੀਂ ਪੋਸਟਰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਕਰਨ ਸਮੇਂ ਜਿੰਮੀ ਗਰਗ ਸਮਾਣਾ, ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਹਿਮਾਂਸ਼ੂ ਝਾਅ ਅਤੇ ਯੂਥ ਆਗੂ ਸ਼ੁਭਨੀਤ ਮੰਡੋਰਾ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਯੂਥ ਡਿਵੈਲਪਮੈਂਟ ਬੋਰਡ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਯੂਥ ਡਿਵੈਲਪਮੈਂਟ ਬੋਰਡ ਦੇ ਇਸ ਪ੍ਰੋਗਰਾਮ ਨੂੰ ਪੂਰਾ ਸਹਿਯੋਗ ਦੇਵੇਗਾ।
ਸ੍ਰੀ ਜਿੰਮੀ ਸਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਮ. ਪੀ. ਸ੍ਰੀਮਤੀ ਪਰਨੀਤ ਕੌਰ ਅਤੇ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਅਗਵਾਈ ਹੇਠ ਯੂਥ ਡਿਵੈਲਪਮੈਂਟ ਬੋਰਡ ਨਾਲ ਜੁੜੇ ਨੌਜਵਾਨ 4 ਜੁਲਾਈ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਕਰੋਨਾ ਤੋਂ ਬਚਣ ਲਈ ਜਾਗਰੁਕ ਕਰਨਗੇ। ਇਸ ਸੰਬੰਧੀ ਉਨ੍ਹਾਂ ਵਿਸ਼ੇਸ਼ ਪੋਸਟਰ ਤਿਆਰ ਕੀਤੇ ਹਨ, ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਰੋਨਾ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ।
ਯੂਥ ਆਗੂ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਵਿਚ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੇ ਨਿਰਦੇਸ਼ਾਂ ਤਹਿਤ ਹਰ ਸਰਕਾਰੀ ਵਿਭਾਗਾਂ ਸਮੇਤ ਆਗੂ ਤੇ ਵਰਕਰ ਮਿਸ਼ਨ ਫ਼ਤਿਹ ਤਹਿਤ ਕੰਮ ਕਰ ਰਹੇ ਹਨ। ਇਸ ਤਹਿਤ ਪੰਜਾਬ ਦੇ ਲੋਕ ਜਲਦੀ ਹੀ ਕਰੋਨਾ ਨੂੰ ਮਾਤ ਦੇ ਦੇਣਗੇ, ਪੰਜਾਬੀਆਂ ਦੇ ਹੌਂਸਲੇ ਬੁਲੰਦ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਹਰ ਹਾਲਤ ‘ਚ ਕਰੋਨਾ ‘ਤੇ ਫ਼ਤਿਹ ਹਾਸਲ ਕਰੇਗਾ ਅਤੇ ਮੁੱਖ ਮੰਤਰੀ ਦਾ ‘ਮਿਸ਼ਨ ਫ਼ਤਿਹ’ ਸਫ਼ਲ ਹੋਵੇਗਾ ਤੇ ਪੰਜਾਬ ਵਿਚ ਫਿਰ ਤੋਂ ਰੌਣਕਾਂ ਲੱਗਣਗੀਆਂ।